Cyber Fraud : ਅੱਜ ਦੇ ਡਿਜੀਟਲ ਯੁੱਗ ਵਿੱਚ, ਸਾਈਬਰ ਫਰੌਡ ਦੀਆਂ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਇਸ ਸਮੇਂ ਸਾਰੇ ਘਰਾਂ ਵਿੱਚ ਇੰਟਰਨੈੱਟ ਦੀ ਵਰਤੋਂ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਘਰ ਦੇ ਹਰ ਮੈਂਬਰ ਕੋਲ ਸਮਾਰਟ ਫੋਨ ਅਤੇ ਇੰਟਰਨੈੱਟ ਦੀ ਸਹੂਲਤ ਹੈ। ਅਜਿਹੇ 'ਚ ਜਿੱਥੇ ਅਸੀਂ ਸਾਰੇ ਕਈ ਸੁਵਿਧਾਵਾਂ ਦਾ ਫਾਇਦਾ ਚੁੱਕ ਰਹੇ ਹਾਂ, ਉਹਦਾ ਹੀ ਦੂਜੇ ਪਾਸੇ ਸਾਈਬਰ ਫਰੌਡ ਦਾ ਖਤਰਾ ਵੀ ਵਧ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸਾਈਬਰ ਫਰੌਡ ਕਰਨ ਵਾਲੇ ਲੋਕ ਆਨਲਾਈਨ ਮਾਧਿਅਮ ਰਾਹੀਂ ਲੋਕਾਂ ਨੂੰ ਧੋਖਾ ਦੇ ਕੇ ਕਈ ਅਹਿਮ ਜਾਣਕਾਰੀਆਂ ਹਾਸਲ ਕਰਦੇ ਹਨ ਅਤੇ ਫਿਰ ਉਨ੍ਹਾਂ ਦੇ ਪੈਸੇ ਧੋਖੇ ਨਾਲ ਕਢ ਲੈਂਦੇ ਹਨ। ਜੇਕਰ ਤੁਸੀਂ cyber Fraud ਤੋਂ ਬਚਣਾ ਚਾਹੁੰਦੇ ਹੋ, ਤਾਂ ਇਸ ਲੇਖ ਵਿੱਚ ਦੱਸੀਆਂ ਗਈਆਂ ਗੱਲਾਂ ਦਾ ਧਿਆਨ ਰੱਖੋ।
ਆਪਣੇ ਸਮਾਰਟਫੋਨ ਜਾਂ ਕੰਪਿਊਟਰ 'ਤੇ ਸਿਰਫ਼ ਭਰੋਸੇਯੋਗ ਸਰੋਤਾਂ ਤੋਂ ਹੀ ਐਪਸ ਡਾਊਨਲੋਡ ਕਰੋ। ਕਦੇ ਵੀ ਕਿਸੇ ਅਣਜਾਣ ਸਰੋਤਾਂ ਤੋਂ ਐਪਸ ਨੂੰ ਡਾਊਨਲੋਡ ਨਾ ਕਰੋ, ਕਿਉਂਕਿ ਉਹਨਾਂ ਵਿੱਚ ਵਾਇਰਸ ਜਾਂ ਮੈਲਵੇਅਰ ਹੋ ਸਕਦੇ ਹਨ।
ਆਪਣੇ ਸਾਰੇ ਔਨਲਾਈਨ ਖਾਤਿਆਂ ਲਈ ਮਜ਼ਬੂਤ ਅਤੇ ਵੱਖਰੇ-ਵੱਖਰੇ ਪਾਸਵਰਡ ਦੀ ਵਰਤੋਂ ਕਰੋ। ਪਾਸਵਰਡ ਘੱਟੋ-ਘੱਟ 8 ਅੱਖਰਾਂ ਦਾ ਹੋਣਾ ਚਾਹੀਦਾ ਹੈ, ਜਿਸ ਵਿੱਚ ਵੱਡੇ ਅਤੇ ਛੋਟੇ ਅੱਖਰ, ਨੰਬਰ ਅਤੇ ਵਿਸ਼ੇਸ਼ ਅੱਖਰ ਸ਼ਾਮਲ ਹੋਣ। ਪਬਲਿਕ Wi-Fi ਨੈੱਟਵਰਕ 'ਤੇ ਕਦੇ ਵੀ ਮਹੱਤਵਪੂਰਨ ਜਾਣਕਾਰੀ ਦਾਖਲ ਨਾ ਕਰੋ, ਜਿਵੇਂ ਕਿ ਔਨਲਾਈਨ ਬੈਂਕਿੰਗ ਪਾਸਵਰਡ ਜਾਂ ਕ੍ਰੈਡਿਟ ਕਾਰਡ ਦੀ ਜਾਣਕਾਰੀ। ਜੇਕਰ ਤੁਹਾਨੂੰ ਪਬਲਿਕ Wi-Fi ਦੀ ਵਰਤੋਂ ਕਰਨੀ ਹੀ ਪਵੇ, ਤਾਂ ਕਿਸੇ VPN ਦੀ ਵਰਤੋਂ ਕਰੋ।
ਫਿਸ਼ਿੰਗ ਈਮੇਲ ਅਤੇ ਮੈਸੇਜ ਤੋਂ ਬਚੋ
ਫਿਸ਼ਿੰਗ ਈਮੇਲ ਜਾਂ ਮੈਸੇਜ ਉਹ ਹੁੰਦੇ ਹਨ ਜੋ ਕਿਸੀ ਅਸਲੀ ਕੰਪਨੀ ਜਾਂ ਸੰਸਥਾ ਤੋਂ ਭੇਜੇ ਹੋਣ ਦਾ ਦਿਖਾਵਾ ਕਰਦੇ ਹਨ, ਪਰ ਅਸਲ ਵਿੱਚ ਕਿਸੇ ਧੋਖੇਬਾਜ਼ ਦੁਆਰਾ ਭੇਜੇ ਜਾਂਦੇ ਹਨ। ਇਹਨਾਂ ਈਮੇਲਾਂ ਜਾਂ ਮੈਸੇਜ ਵਿੱਚ ਤੁਹਾਨੂੰ ਅਕਸਰ ਕਿਸੇ ਲਿੰਕ 'ਤੇ ਕਲਿੱਕ ਕਰਨ ਜਾਂ ਫਾਈਲ ਡਾਊਨਲੋਡ ਕਰਨ ਲਈ ਕਿਹਾ ਜਾਂਦਾ ਹੈ ਤਾਂ ਕਦੇ ਵੀ ਅਜਿਹੇ ਲਿੰਕਾਂ 'ਤੇ ਕਲਿੱਕ ਨਾ ਕਰੋ ਜਾਂ ਫਾਈਲਾਂ ਨੂੰ ਡਾਊਨਲੋਡ ਨਾ ਕਰੋ। ਆਪਣੇ ਸੋਸ਼ਲ ਮੀਡੀਆ ਖਾਤਿਆਂ ਦੀਆਂ ਪ੍ਰਾਇਵੇਸੀ ਸੈਟਿੰਗ ਦੀ ਜਾਂਚ ਕਰੋ ਅਤੇ ਯਕੀਨੀ ਬਣਾਓ ਕਿ ਤੁਹਾਡੀ ਨਿੱਜੀ ਜਾਣਕਾਰੀ ਸਿਰਫ਼ ਤੁਹਾਡੇ ਦੋਸਤਾਂ ਜਾਂ ਪਰਿਵਾਰ ਨੂੰ ਹੀ ਦਿਖਾਈ ਦੇ ਰਹੀ ਹੈ।
ਸਾਈਬਰ ਧੋਖਾਧੜੀ ਦੇ ਤਰੀਕਿਆਂ ਤੋਂ ਸੁਚੇਤ ਰਹੋ ਅਤੇ ਸਮੇਂ-ਸਮੇਂ 'ਤੇ ਸਾਈਬਰ ਸੁਰੱਖਿਆ ਬਾਰੇ ਜਾਣਕਾਰੀ ਲੈਂਦੇ ਰਹੋ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਾਈਬਰ ਫਰੌਡ ਦਾ ਸ਼ਿਕਾਰ ਹੋ ਗਏ ਹੋ, ਤਾਂ ਤੁਰੰਤ ਸਬੰਧਤ ਕੰਪਨੀ ਜਾਂ ਸੰਸਥਾ ਨੂੰ ਸੂਚਿਤ ਕਰੋ ਅਤੇ ਆਪਣਾ ਪਾਸਵਰਡ ਬਦਲ ਦੀਓ। ਇਸ ਤੋਂ ਇਲਾਵਾ ਤੁਸੀਂ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।