ਟੈਕ ਅਤੇ ਗੈਜੇਟ

WhatsApp 'ਚ ਵੀ ਮਿਲਣਗੇ ਇੰਸਟਾਗ੍ਰਾਮ ਦੇ ਫੀਚਰ, ਜਾਣੋ ਕੀ ਹੋਇਆ ਅਪਡੇਟ

WhatsApp ਵਿੱਚ ਆਏ Instagram ਵਾਲੇ ਸ਼ਾਨਦਾਰ ਫੀਚਰਸ

Pritpal Singh

WhatsApp Update: WhatsApp ਨੇ Status ਲਈ ਕੁਝ ਨਵੇਂ ਫੀਚਰ ਜਾਰੀ ਕੀਤੇ ਹਨ, ਜਿਸ ਨਾਲ ਆਮ ਲੋਕਾਂ ਨੂੰ ਫਾਇਦਾ ਹੋਵੇਗਾ। ਇਹ ਫੀਚਰਸ ਇੰਸਟਾਗ੍ਰਾਮ ਦੇ ਫੀਚਰਸ ਦੇ ਸਮਾਨ ਹਨ। ਇਸ ਤੋਂ ਪਹਿਲਾਂ, ਕੰਪਨੀ ਨੇ ਵਟਸਐਪ ਵੀਡੀਓ ਕਾਲ ਦੇ ਲਈ ਫਿਲਟਰ ਅਤੇ ਬੈਕਗ੍ਰਾਉਂਡ ਫੀਚਰ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ। ਤਾਂ ਆਓ ਜਾਣਦੇ ਹਾਂ WhatsApp ਦੇ ਨਵੇਂ ਫੀਚਰਸ ਬਾਰੇ।

WhatsApp ਵਿੱਚ ਆਏ Instagram ਵਾਲੇ ਸ਼ਾਨਦਾਰ ਫੀਚਰਸ

WhatsApp ਦੀ ਵਰਤੋਂ ਕਰਨ ਵਾਲਿਆਂ ਲਈ ਅੱਜ ਦੋ ਖੁਸ਼ਖਬਰੀ ਹੈ। WhatsApp ਭਾਰਤ ਅਤੇ ਦੁਨੀਆ ਵਿੱਚ ਸਭ ਤੋਂ ਮਸ਼ਹੂਰ ਮੈਸੇਜਿੰਗ ਐਪ ਹੈ। ਇਹ ਐਪ ਪਰਸਨਲ ਅਤੇ ਪ੍ਰੋਫ਼ੇਸ਼ਨਲ ਦੋਵਾਂ ਰੂਪਾਂ ਵਿੱਚ ਵਰਤਿਆ ਜਾਂਦਾ ਹੈ। WhatsApp ਆਪਣੇ ਉਪਭੋਗਤਾਵਾਂ ਨੂੰ ਆਕਰਸ਼ਿਤ ਰੱਖਣ ਅਤੇ ਆਪਣੇ ਮੁਕਾਬਲੇਬਾਜ਼ਾਂ ਤੋਂ ਅੱਗੇ ਰਹਿਣ ਲਈ ਲਗਾਤਾਰ ਆਪਣੇ ਮੈਸੇਜਿੰਗ ਐਪ ਵਿੱਚ ਨਵੇਂ ਫੀਚਰਸ ਜੋੜਦਾ ਰਹਿੰਦਾ ਹੈ।

ਪ੍ਰਾਇਵੇਟ ਮੇਨਸ਼ਨ

ਵਟਸਐਪ ਸਟੇਟਸ ਦੇ ਇਨ੍ਹਾਂ ਦੋ ਨਵੇਂ ਫੀਚਰਸ ਦੇ ਪਹਿਲੇ ਫੀਚਰ ਦਾ ਨਾਂ ਪ੍ਰਾਈਵੇਟ ਮੇਨਸ਼ਨ ਹੈ। ਇਸ ਫੀਚਰ ਦੇ ਨਾਂ ਤੋਂ ਹੀ ਤੁਸੀਂ ਸਮਝ ਰਹੇ ਹੋਵੋਗੇ ਕਿ ਇਸ 'ਚ ਮੇਨਸ਼ਨ ਕਰਨ ਦੀ ਸਹੂਲਤ ਹੋਵੇਗੀ। ਹੁਣ ਇੰਸਟਾਗ੍ਰਾਮ ਅਤੇ ਫੇਸਬੁੱਕ ਸਟੇਟਸ ਦੀ ਤਰ੍ਹਾਂ ਯੂਜ਼ਰਸ ਵਟਸਐਪ ਸਟੇਟਸ 'ਚ ਵੀ ਕਿਸੇ ਵਿਅਕਤੀ ਨੂੰ ਟੈਗ ਕਰ ਸਕਣਗੇ। ਇਸ ਤੋਂ ਬਾਅਦ ਉਹ ਸਟੇਟਸ ਸਿਰਫ ਟੈਗ ਕੀਤੇ ਯੂਜ਼ਰਸ ਨੂੰ ਹੀ ਦਿਖਾਈ ਦੇਵੇਗਾ।

ਰੀ-ਸ਼ੇਅਰ ਦਾ ਮਿਲੇਗਾ ਵਿਕਲਪ

ਵਟਸਐਪ ਸਟੇਟਸ ਦੇ ਇਸ ਦੂਜੇ ਨਵੇਂ ਫੀਚਰ ਦੇ ਨਾਮ ਤੋਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਇਸ ਵਿੱਚ ਕਿਹੜੀ ਸਹੂਲਤ ਮਿਲੇਗੀ। ਇਸ ਫੀਚਰ ਦੇ ਜ਼ਰੀਏ, ਤੁਸੀਂ WhatsApp 'ਤੇ ਕਿਸੇ ਵੀ ਹੋਰ ਵਿਅਕਤੀ ਦੁਆਰਾ ਪੋਸਟ ਕੀਤੇ ਗਏ ਸਟੇਟਸ ਨੂੰ ਆਪਣੇ ਸਟੇਟਸ 'ਤੇ ਰੀ-ਸ਼ੇਅਰ ਦੇ ਜਰੀਏ ਲਗਾ ਸਕੋਗੇ। ਇਹ ਫੀਚਰ ਵੀ ਲੋਕਾਂ ਲਈ ਕਾਫੀ ਫਾਇਦੇਮੰਦ ਹੋਣ ਵਾਲਾ ਹੈ।

ਕਦੋਂ ਲੇ ਸਕੋਗੇ ਲਾਭ

ਵਟਸਐਪ ਨੇ ਆਪਣੇ ਅਧਿਕਾਰਤ ਬਲਾਗ ਰਾਹੀਂ ਇਨ੍ਹਾਂ ਦੋ ਨਵੇਂ ਫੀਚਰਸ ਦਾ ਐਲਾਨ ਕੀਤਾ ਹੈ। ਫਿਲਹਾਲ ਕੰਪਨੀ ਨੇ ਇਨ੍ਹਾਂ ਦੋ ਨਵੇਂ ਫੀਚਰਸ ਨੂੰ ਸਿਰਫ ਚੋਣਵੇਂ ਬੀਟਾ ਯੂਜ਼ਰਸ ਲਈ ਉਪਲੱਬਧ ਕਰਾਇਆ ਹੈ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਨ੍ਹਾਂ ਨੂੰ ਹੋਰ ਅਤੇ ਸਾਰੇ ਯੂਜ਼ਰਸ ਲਈ ਉਪਲੱਬਧ ਕਰਾਇਆ ਜਾਵੇਗਾ।