ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਟੈਸਟ ਮੈਚ ਤੋਂ ਸੰਨਿਆਸ ਲੈਣ ਤੋਂ ਬਾਅਦ ਭਾਰਤੀ ਟੀਮ 'ਚ ਨਵੇਂ ਟੈਸਟ ਕਪਤਾਨ ਨੂੰ ਬਣਾਉਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਪਰ ਹੁਣ ਬੀਸੀਸੀਆਈ ਨੇ ਸ਼ੁਭਮਨ ਗਿੱਲ ਨੂੰ ਕਪਤਾਨ ਬਣਾਉਣ ਦਾ ਫੈਸਲਾ ਕੀਤਾ ਹੈ ਅਤੇ ਰਿਸ਼ਭ ਪੰਤ ਨੂੰ ਵੱਡੀ ਜ਼ਿੰਮੇਵਾਰੀ ਦਿੰਦੇ ਹੋਏ ਉਪ ਕਪਤਾਨ ਦੀ ਕਮਾਨ ਸੌਂਪ ਦਿੱਤੀ ਹੈ। ਦੱਸ ਦੇਈਏ ਕਿ ਇੰਗਲੈਂਡ ਦੌਰੇ ਲਈ 18 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ ਅਤੇ ਨਾਲ ਹੀ ਕਰੁਣ ਨਾਇਰ ਦੀ ਵੀ ਵਾਪਸੀ ਹੋਈ ਹੈ।
18 ਖਿਡਾਰੀਆਂ ਦੀ ਚੋਣ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇੰਗਲੈਂਡ ਦੌਰੇ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ 'ਤੇ ਵੱਡੀ ਜ਼ਿੰਮੇਵਾਰੀ ਹੋਣ ਦੇ ਨਾਲ-ਨਾਲ ਨੌਜਵਾਨ ਖਿਡਾਰੀ ਨੂੰ ਮੌਕਾ ਵੀ ਦਿੱਤਾ ਗਿਆ ਹੈ।
ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਉਪ ਕਪਤਾਨ), ਕੇਐਲ ਰਾਹੁਲ, ਯਸ਼ਸਵੀ ਜੈਸਵਾਲ, ਕਰੁਣ ਨਾਇਰ, ਸਾਈ ਸੁਦਰਸ਼ਨ, ਅਭਿਮਨਿਊ ਈਸ਼ਵਰਨ, ਨਿਤੀਸ਼ ਰੈੱਡੀ, ਜਸਪ੍ਰੀਤ ਬੁਮਰਾਹ, ਧਰੁਵ ਜੁਰੇਲ, ਅਰਸ਼ਦੀਪ ਸਿੰਘ, ਆਕਾਸ਼ ਦੀਪ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਕੁਲਦੀਪ ਯਾਦਵ, ਸ਼ਾਰਦੁਲ ਠਾਕੁਰ, ਵਾਸ਼ਿੰਗਟਨ ਸੁੰਦਰ, ਰਵਿੰਦਰ ਜਡੇਜਾ।
ਸ਼ੁਭਮਨ ਗਿੱਲ ਨੂੰ ਭਾਰਤ ਦੀ ਟੈਸਟ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਸੰਨਿਆਸ ਤੋਂ ਬਾਅਦ, ਬੀਸੀਸੀਆਈ ਨੇ ਸ਼ੁਭਮਨ ਨੂੰ ਕਪਤਾਨ ਬਣਾਉਣ ਦਾ ਫੈਸਲਾ ਕੀਤਾ ਹੈ। ਰਿਸ਼ਭ ਪੰਤ ਨੂੰ ਉਪ ਕਪਤਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। 18 ਖਿਡਾਰੀਆਂ ਦੀ ਚੋਣ ਨਾਲ ਕਰੁਣ ਨਾਇਰ ਦੀ ਵੀ ਵਾਪਸੀ ਹੋਈ ਹੈ।