ਭਾਰਤ ਅਤੇ ਆਸਟਰੇਲੀਆ ਵਿਚਾਲੇ ਮੈਲਬੌਰਨ ਟੈਸਟ ਦੇ ਚੌਥੇ ਦਿਨ ਦੀ ਖੇਡ ਖਤਮ ਹੋ ਗਈ ਹੈ। ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ ਆਸਟਰੇਲੀਆ ਨੇ 6 ਵਿਕਟਾਂ ਦੇ ਨੁਕਸਾਨ 'ਤੇ 311 ਦੌੜਾਂ ਬਣਾ ਲਈਆਂ ਹਨ। ਸਟੰਪ ਦੇ ਸਮੇਂ ਸਟੀਵ ਸਮਿਥ ਅਤੇ ਕਪਤਾਨ ਪੈਟ ਕਮਿੰਸ ਕ੍ਰੀਜ਼ 'ਤੇ ਜੰਮ ਗਏ ਹਨ । ਪਹਿਲੇ ਦਿਨ ਕੁੱਲ 86 ਓਵਰ ਖੇਡੇ ਗਏ ਸਨ। ਆਸਟਰੇਲੀਆ ਨੇ ਅੱਜ ਸਵੇਰੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਅੱਜ ਆਸਟਰੇਲੀਆ ਲਈ ਡੈਬਿਊ ਕਰ ਰਹੇ ਸੈਮ ਕਾਂਸਟੇਸ ਨੇ ਦਲੇਰ ਅੰਦਾਜ਼ 'ਚ ਬੱਲੇਬਾਜ਼ੀ ਕੀਤੀ ਅਤੇ ਆਸਟਰੇਲੀਆ ਨੂੰ ਤੇਜ਼ ਸ਼ੁਰੂਆਤ ਦਵਾਈ, ਉਸ ਨੇ ਖਾਸ ਤੌਰ 'ਤੇ ਜਸਪ੍ਰੀਤ ਬੁਮਰਾਹ ਨੂੰ ਨਿਸ਼ਾਨਾ ਬਣਾ ਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਸੈਮ ਨੇ 65 ਗੇਂਦਾਂ ਵਿੱਚ 6 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 60 ਦੌੜਾਂ ਬਣਾਈਆਂ।
ਦੂਜੇ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ ਨੇ ਵੀ ਫਾਰਮ 'ਚ ਵਾਪਸੀ ਕੀਤੀ ਅਤੇ 121 ਗੇਂਦਾਂ 'ਚ 57 ਦੌੜਾਂ ਬਣਾਈਆਂ। ਖਵਾਜਾ ਅਤੇ ਕਾਂਸਟਾਸ ਦੀ ਓਪਨਿੰਗ ਜੋੜੀ ਨੇ ਪਹਿਲੇ ਵਿਕਟ ਲਈ 89 ਦੌੜਾਂ ਦੀ ਸਾਂਝੇਦਾਰੀ ਕੀਤੀ। 20ਵੇਂ ਓਵਰ 'ਚ ਰਵਿੰਦਰ ਜਡੇਜਾ ਨੇ ਸੈਮ ਕਾਂਸਟੇਸ ਨੂੰ ਐਲਬੀਡਬਲਯੂ ਦੇ ਕੇ ਇਹ ਸਾਂਝੇਦਾਰੀ ਤੋੜ ਦਿੱਤੀ। ਉਥੇ ਹੀ ਤੀਜੇ ਨੰਬਰ 'ਤੇ ਖੇਡਣ ਆਏ ਮਾਰਨਸ ਲਾਬੂਸ਼ੇਨ ਨੇ ਆਸਟਰੇਲੀਆ ਲਈ 72 ਦੌੜਾਂ ਬਣਾਈਆਂ। ਉਸ ਨੇ ਖਵਾਜਾ ਨਾਲ ਅਗਵਾਈ ਕੀਤੀ। ਦੋਵਾਂ ਬੱਲੇਬਾਜ਼ਾਂ ਵਿਚਾਲੇ ਦੂਜੇ ਵਿਕਟ ਲਈ 65 ਦੌੜਾਂ ਦੀ ਸਾਂਝੇਦਾਰੀ ਹੋਈ। 45ਵੇਂ ਓਵਰ ਵਿੱਚ ਜਸਪ੍ਰੀਤ ਬੁਮਰਾਹ ਨੇ ਕੇਐਲ ਰਾਹੁਲ ਦੇ ਹੱਥੋਂ ਉਸਮਾਨ ਖਵਾਜਾ ਨੂੰ ਕੈਚ ਕਰਕੇ ਸਾਂਝੇਦਾਰੀ ਤੋੜ ਦਿੱਤੀ।
ਸਟੀਵ ਸਮਿਥ 68 ਦੌੜਾਂ ਬਣਾ ਕੇ ਨਾਬਾਦ ਪਰਤੇ। ਭਾਰਤ ਲਈ ਮੌਜੂਦਾ ਸੀਰੀਜ਼ 'ਚ ਹੁਣ ਤੱਕ ਸਿਰਦਰਦ ਸਾਬਤ ਹੋਏ ਟ੍ਰੈਵਿਸ ਹੈਡ ਇਸ ਵਾਰ ਖਾਤਾ ਵੀ ਨਹੀਂ ਖੋਲ੍ਹ ਸਕੇ। ਜਦਕਿ ਮਿਸ਼ੇਲ ਮਾਰਸ਼ ਵੀ ਸਿਰਫ 4 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਵਿਕਟਕੀਪਰ ਬੱਲੇਬਾਜ਼ ਐਲੇਕਸ ਕੈਰੀ ਨੇ ਸਟੀਵ ਸਮਿਥ ਨਾਲ 31 ਦੌੜਾਂ ਬਣਾ ਕੇ ਚੰਗਾ ਪ੍ਰਦਰਸ਼ਨ ਕੀਤਾ। ਪੈਟ ਕਮਿੰਸ 8 ਦੌੜਾਂ ਬਣਾ ਕੇ ਅਜੇ ਵੀ ਕ੍ਰਿਜ਼ 'ਤੇ ਹਨ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਇਕ ਵਾਰ ਫਿਰ 3 ਵਿਕਟਾਂ ਲਈਆਂ, ਜਦਕਿ ਰਵਿੰਦਰ ਜਡੇਜਾ, ਅਕਾਸ਼ਦੀਪ ਅਤੇ ਵਾਸ਼ਿੰਗਟਨ ਸੁੰਦਰ ਨੂੰ ਇਕ-ਇਕ ਵਿਕਟ ਮਿਲੀ।