ਸਿੰਧੂ ਜਲ ਵਿਵਾਦ ਸਰੋਤ-ਸੋਸ਼ਲ ਮੀਡੀਆ
ਭਾਰਤ

ਸਿੰਧੂ ਜਲ ਵਿਵਾਦ: ਪੰਜਾਬ-ਕਸ਼ਮੀਰ ਵਿਚਾਲੇ ਤਣਾਅ

ਪੰਜਾਬ-ਕਸ਼ਮੀਰ ਵਿਚ ਸਿੰਧੂ ਜਲ ਸਾਂਝੇਦਾਰੀ 'ਤੇ ਖਿੱਚ

Pritpal Singh

ਪੰਜਾਬ ਅਤੇ ਹਰਿਆਣਾ ਵਿੱਚ ਹਾਲੇ ਤੱਕ ਭਾਖੜਾ-ਨੰਗਲ ਪ੍ਰੋਜੇਕਟ ਵਿਵਾਦ ਬਣਿਆ ਹੋਇਆ ਹੈ, ਅਤੇ ਦੁਜੇ ਪਾਸੇ ਪੰਜਾਬ ਦੇ ਉੱਤਰੀ ਰਾਜ ਜੰਮੂ-ਕਸ਼ਮੀਰ ਦੇ ਨਾਲ ਵੀ ਪੰਜਾਬ ਦਾ ਪਾਣੀ ਦਾ ਵਿਵਾਦ ਬਨ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸਿੰਧੂ ਨਦੀ ਦਾ ਪਾਣੀ ਤਿੰਨ ਸਾਲਾਂ ਦੇ ਅੰਦਰ ਨਹਿਰਾਂ ਰਾਹੀਂ ਰਾਜਸਥਾਨ ਦੇ ਸ਼੍ਰੀਗੰਗਾਨਗਰ ਲਿਜਾਏ ਜਾਣ ਦੇ ਐਲਾਨ ਤੋਂ ਕੁਝ ਦਿਨ ਬਾਅਦ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਨੇ ਇਸਦਾ ਵਿਰੋਧ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਉਮਰ ਅਬਦੁੱਲਾ ਨੇ ਕਿਹਾ, "ਜੰਮੂ ਵਿੱਚ ਇਸ ਸਮੇਂ ਪਾਣੀ ਦੀ ਘਾਟ ਹੈ। ਟੂਟੀਆਂ ਵਿੱਚ ਪਾਣੀ ਨਹੀਂ ਹੈ। ਮੈਂ ਪੰਜਾਬ ਨੂੰ ਪਾਣੀ ਕਿਉਂ ਭੇਜਾਂ? ਸਿੰਧੂ ਜਲ ਸੰਧੀ ਮੁਤਾਬਕ ਪੰਜਾਬ ਕੋਲ ਪਹਿਲਾਂ ਹੀ ਤਿੰਨ ਦਰਿਆ ਹਨ। ਕੀ ਪੰਜਾਬ ਨੇ ਸਾਨੂੰ ਕੋਈ ਪਾਣੀ ਦਿੱਤਾ ਹੈ।

ਜੰਮੂ-ਕਸ਼ਮੀਰ ਦੇ ਸੀਐਮ ਦਾ ਬਿਆਨ ਇਹ ਪ੍ਰਸਤਾਵ ਦੇ ਵਿਰੁੱਧ ਵਿੱਚ ਆਇਆ ਹਨ, ਜਿਦੇ ਵਿੱਚ ਸਿੰਧ ਦੀ ਪੱਛਮੀ ਨਦਿਆਂ ਸਿੰਧੂ, ਝੇਲਮ ਅਤੇ ਚਿਨਾਬ ਦਾ ਵੱਧ ਪਾਣੀ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਪਹੁੰਚਾਣ ਦੀ ਯੋਜਨਾ ਹਨ। ਸੀਐਮ ਨੇ ਕਿਹਾ ਮੈਂ ਇਸਦੀ ਮੰਜੂਰੀ ਨਹੀਂ ਦੇਵਾਗਾ। ਪਹਿਲਾ ਸਾਨੂੰ ਸਾਡੇ ਹਿੱਸੇ ਦਾ ਪਾਣੀ ਮਿਲੇ ਫਿਰ, ਕੋਈ ਗੱਲ ਹੋਵੇਗੀ।

ਸੀਐਮ ਉਮਰ ਅਬਦੁੱਲਾ ਨੇ ਚਕਿਆ ਸਵਾਲ

ਜਲ ਵੰਡ ਦੀ ਯੋਜਨਾ ਵਿੱਚ ਤਿੰਨ ਰਾਜ ਦੇ ਬਾਰੇ ਦੱਸਿਆ ਹੈ, ਉਨ੍ਹਾਂ ਵਿੱਚ ਪੰਜਾਬ ਨੂੰ ਸ਼ਾਮਿਲ ਕਰਨ ਤੇ ਸੀਐਮ ਨੇ ਐਤਰਾਜ ਕੀਤਾ ਹੈ। ਉਮਰ ਨੇ ਕਿਹਾ ਮੈਂ ਪੰਜਾਬ ਨੂੰ ਕਿਉਂ ਪਾਣੀ ਭੇਜਾ? ਸਿੰਧੂ ਜਲ ਸੰਧੀ ਦੇ ਚਲਦੇ ਪੰਜਾਬ ਕੋਲ ਪਹਿਲਾ ਹੀ ਬਥੇਰਾ ਪਾਣੀ ਹੈ। ਕੀ ਉਨ੍ਹਾਂ ਨੇ ਸਾਨੂੰ ਸਾਡੀ ਲੋੜ ਵੇਲੇ ਪਾਣੀ ਦਿੱਤਾ ਸੀ। ਉਨ੍ਹਾਂ ਨੇ ਆਰੋਪ ਲਾਇਆ ਕਿ ਪੰਜਾਬ ਨੇ ਦੋ ਪ੍ਰਮੁੱਖ ਪਰਿਯੋਜਨਾਂ, ਉਝ ਸ਼ਾਹਪੁਰ ਕੰਡੀ ਤੇ ਜੰਮੂ-ਕਸ਼ਮੀਰ ਨੂੰ ਕਈ ਸਾਲ ਲਾਰੇ ਵਿੱਚ ਰੱਖਿਆ ਸੀ। ਉਮਰ ਨੇ ਕਿਹਾ ਕਿ ਤਿੰਨ ਨਦਿਆਂ ਦਾ ਪਾਣੀ ਸਾਡੇ ਲਈ ਹੈ, ਪਹਿਲਾ ਅਸੀਂ ਵਾਰਤਾਗੇ ਫਿਰ, ਦੁਜਿਆ ਬਾਰੇ ਸੋਚਾਂਗੇ।

ਸੀਐਮ ਉਮਰ ਅਬਦੁੱਲਾ

ਸਿੰਧੂ ਜਲ ਸਮਝੌਤੇ ਬਾਰੇ ਭਾਰਤ ਦਾ ਅੱਗੇ ਕੀ ਰਸਤਾ ਹੈ?

ਇਸ 'ਤੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਤਿੱਖੀ ਪ੍ਰਤੀਕਿਰਿਆ ਆਈ ਹੈ। ਆਮ ਆਦਮੀ ਪਾਰਟੀ ਨੇ ਕਿਹਾ ਕਿ ਉਮਰ ਅਬਦੁੱਲਾ ਇਕਪਾਸੜ ਫੈਸਲਾ ਨਹੀਂ ਲੈ ਸਕਦੇ। ਸੂਬੇ ਵਿੱਚ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਪੀਟੀਆਈ ਨੂੰ ਦੱਸਿਆ ਕਿ ਜਦੋਂ ਵੀ ਜੰਗ ਹੁੰਦੀ ਹੈ, ਪੰਜਾਬ ਜੰਗ ਦਾ ਮੈਦਾਨ ਬਣ ਜਾਂਦਾ ਹੈ।

ਉਮਰ ਦੇ ਬਿਆਨ ਦਾ ਕਾਂਗਰਸ ਨੇ ਦਿੱਤਾ ਜਵਾਬ

ਪੰਜਾਬ ਕਾਂਗਰਸ ਦੇ ਚੀਫ਼ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਮਰ ਉਮਰ ਦੇ ਬਿਆਨ ਦੀ ਕੀਤੀ ਅਲੋਚਨਾ। ਉਨ੍ਹਾਂ ਨੇ ਐਕਸ ਤੇ ਪੋਸਟ ਤੇ ਲਿੱਖਿਆ, ਇਹ ਵੱਡੇ ਦੁੱਖ ਦੀ ਗੱਲ ਹੈ ਜਦੋ ਉਮਰ ਪਾਕਿਸਤਾਨ ਨੂੰ ਪਾਣੀ ਜਾਣ ਤੋ ਰੋਕਨ ਲਈ ਨਹਿਰਾਂ ਤੇ ਰਾਜਨੀਤਿ ਸੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਪੰਜਾਬ ਨੂੰ ਪਾਣੀ ਦੇਣ ਵਿੱਚ ਉਨ੍ਹਾਂ ਨੂੰ ਕਾਦੀ ਪਰੇਸ਼ਾਨੀ ਆ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਬੇਇਨਸਾਫ਼ੀ ਦਾ ਲਗਾਇਆ ਦੋਸ਼

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਵੀ ਇਸ ਮੁੱਦੇ 'ਤੇ ਆਪਣੀ ਰਾਏ ਪ੍ਰਗਟ ਕੀਤੀ ਅਤੇ ਉਮਰ 'ਤੇ ਪੰਜਾਬ ਨਾਲ ਬੇਇਨਸਾਫ਼ੀ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨਾਂ ਨੇ ਦੇਸ਼ ਦੀਆਂ ਅਨਾਜ ਲੋੜਾਂ ਪੂਰੀਆਂ ਕਰਨ ਲਈ ਵੱਡੇ ਕਰਜ਼ੇ ਲਏ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਵਾਰ ਪੰਜਾਬ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪੈਂਦਾ ਹੈ। ਸਾਡੇ ਸੂਬੇ ਤੋਂ ਦਰਿਆਈ ਪਾਣੀ ਖੋਹ ਲਿਆ ਗਿਆ। ਇਹ ਇੱਕ ਇਤਿਹਾਸਕ ਤੱਥ ਹੈ ਕਿ ਉਸ ਸਮੇਂ ਦੀ ਇੰਦਰਾ ਗਾਂਧੀ ਸਰਕਾਰ ਨੇ ਦਰਿਆਈ ਪਾਣੀ ਦਾ ਵੱਡਾ ਹਿੱਸਾ ਰਾਜਸਥਾਨ ਨੂੰ ਦੇ ਕੇ ਪੰਜਾਬ ਨਾਲ ਬਹੁਤ ਵੱਡਾ ਬੇਇਨਸਾਫ਼ੀ ਕੀਤੀ।

ਸਿੰਧੂ ਜਲ ਸੰਧੀ ਨੂੰ ਲੈ ਕੇ ਪੰਜਾਬ ਅਤੇ ਜੰਮੂ-ਕਸ਼ਮੀਰ ਵਿਚਾਲੇ ਤਣਾਅ ਵਧ ਰਿਹਾ ਹੈ। ਉਮਰ ਅਬਦੁੱਲਾ ਨੇ ਸਿੰਧੂ ਨਦੀ ਦਾ ਪਾਣੀ ਰਾਜਸਥਾਨ ਲਿਜਾਣ ਦੇ ਮੰਤਰੀ ਅਮਿਤ ਸ਼ਾਹ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਪਾਣੀ ਦੀ ਘਾਟ ਹੈ ਅਤੇ ਇਸ ਲਈ ਉਹ ਇਸ ਯੋਜਨਾ ਦੀ ਮੰਜੂਰੀ ਨਹੀਂ ਦੇਣਗੇ।