ਅੰਮ੍ਰਿਤਸਰ ਵਿੱਚ ਪੁਲਿਸ ਨੇ ਡਰਗਸ ਤਸਕਰਾ ਨੂੰ ਗ੍ਰਿਫ਼ਤ ਵਿੱਚ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜਿਸ ਵਿੱਚ ਲਿਪਤ ਨਾਈਜੀਰੀਅਨ ਨਾਗਰਿਕ ਦੇ ਨਾਲ 6 ਆਰੋਪਿਆਂ ਨੂੰ ਗ੍ਰਿਫ਼ਤਾਰ ਕੀਤਾ। ਇਸ ਵਿੱਚ ਆਰੋਪਿਆਂ ਕੋਲੋ ਭਾਰੀ ਮਾਤਰਾ ਵਿੱਚ ਨਸ਼ਾ, ਨਕਦੀ ਅਤੇ ਹਥਿਆਰ ਬਰਾਮਦ ਕੀਤੇ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋ ਰਹੀ ਹਨ।
ਵੱਧ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਗੁਪਤ ਸੁਚਨਾ ਦੇ ਅਧਾਰ ਤੇ ਸ਼ਹਿਰ ਵਿੱਚ ਨਾਕਾਬੰਦੀ ਕੀਤੀ ਗਈ, ਜਿਸ ਵਿੱਚ ਛਾਪੇ ਦੇ ਦੋਰਾਨ ਇਕ ਨਾਈਜੀਰਿਅਨ ਨਾਗਰਿਕ ਦੇ ਨਾਲ 6 ਆਰੋਪੀ ਗ੍ਰਿਫ਼ਤਾਰ ਕੀਤਾ ਗਿਆ। ਆਰੋਪਿਆਂ ਤੋ 112 ਗ੍ਰਾਮ ਕੋਕੀਨ, 1 ਕਿਲੋ ਹਿਰੋਇਨ , 8 ਲੱਖ ਡਰਗ ਮਨੀ ਅਤੇ ਇਕ ਅਵੈਧ ਪਿਸਟਲ ਬਰਾਮਦ ਕੀਤੀ ਗਈ।
ਕਮਿਸ਼ਨਰ ਦੇ ਮੁਤਾਬਕ, ਫੜਿਆ ਗਿਆ ਨਾਈਜੀਰੀਅਨ ਨਾਗਰਿਕ ਭਾਰਤ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਿਹਾ ਸੀ ਅਤੇ ਵਟਸਐਪ ਰਾਹੀਂ ਦੇਸ਼ ਭਰ ਵਿੱਚ ਆਪਣਾ ਨੈਟਵਰਕ ਚਲਾ ਰਿਹਾ ਸੀ। ਉਹ ਕੋਕੀਨ ਦੀ ਤਸਕਰੀ ਕਰ ਰਿਹਾ ਸੀ, ਜਿਸਦਾ ਮੁਲ 20,000 ਰੁਪਏ ਗ੍ਰਾਮ ਹਨ।
ਪੁਲਿਸ ਦੇ ਮੁਤਾਬਕ ਇਕ ਨਾਗਰਿਕ ਆਪਣੇ ਮੁੱਡੇ ਦਾ ਇਲਾਜ ਕਰਵਾਉਂਣ ਭਾਰਤ ਵਿੱਚ ਆਇਆ ਸਨ। ਇਲਾਜ ਤੋ ਬਆਦ ਉਸਦਾ ਮੁੱਡਾ ਤਾ ਨਾਈਜੀਰੀਆ ਤੁਰ ਗਿਆ, ਪਰ ਉਹ ਇੱਥੇ ਰਹਿ ਕੇ ਨਸ਼ੇ ਦਾ ਕਾਰੋਬਾਰ ਕਰਨ ਲਗ ਪਿਆ। ਉਹ ਬਿਨਾਂ ਕਿਸੇ ਜਾਇਜ਼ ਦਸਤਾਵੇਜ਼ ਦੇ ਭਾਰਤ ਵਿੱਚ ਰਹਿ ਰਿਹਾ ਸੀ ਅਤੇ ਉਸਨੇ ਉੱਤਰੀ ਭਾਰਤ ਵਿੱਚ ਕੋਕੀਨ ਸਪਲਾਈ ਦਾ ਇੱਕ ਨੈਟਵਰਕ ਸਥਾਪਤ ਕੀਤਾ ਸੀ।
ਪੁਲਿਸ ਨੇ ਅੰਮ੍ਰਿਤਸਰ ਵਿੱਚ ਛੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ, ਜਿਸ ਵਿੱਚ ਨਾਈਜੀਰੀਆਈ ਨਾਗਰਿਕ ਵੀ ਹੈ। 112 ਗ੍ਰਾਮ ਕੋਕੀਨ, 1 ਕਿਲੋ ਹਿਰੋਇਨ, ਅਤੇ 8 ਲੱਖ ਰੁਪਏ ਡਰਗ ਮਨੀ ਬਰਾਮਦ ਹੋਈ। ਨਾਗਰਿਕ ਗੈਰ-ਕਾਨੂੰਨੀ ਤੌਰ 'ਤੇ ਭਾਰਤ ਵਿੱਚ ਰਹਿ ਰਿਹਾ ਸੀ ਅਤੇ ਕੋਕੀਨ ਤਸਕਰੀ ਕਰ ਰਿਹਾ ਸੀ।