ਕੋਰੋਨਾ ਦੇ ਮਾਮਲੇ ਹਰ ਦਿਨ ਦੇਸ਼ ਵਿੱਤ ਵੱਧ ਦੇ ਜਾ ਰਹੇ ਹੈ। ਇਸਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਵੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸੇਹਤ ਵਿਭਾਗ ਵਲੋਂ ਨਵੀਂ ਸਲਾਹ ਜਾਰੀ ਕੀਤੀ, ਖਾਸਤੋਰ ਤੇ ਬਜ਼ੂਰਗ, ਗਰਭਵਤੀ ਮਹਿਲਾ, ਬੱਚੇ ਅਤੇ ਸੇਹਤ ਕਰਮਚਾਰਿਆਂ ਨੂੰ ਮਾਸਕ ਪਾਉਣ ਦੀ ਸਲਾਹ ਦਿੱਤੀ ਗਈ ਹੈ। ਸੂਬੇ ਦੀ ਸਰਕਾਰ ਨੇ ਨਵੀਂ ਸਲਾਹ ਜਾਰੀ ਕਰਦੇ ਹੋਏ, ਕਿਹਾ ਕਿ ਹਰ ਇਕ ਨਾਗਰਿਕ ਆਪਣੀ ਸੇਹਤ ਦਾ ਧਿਆਨ ਰੱਖਣ ਅਤੇ ਵੱਧ ਭੀੜ ਵਾਲੀ ਥਾਵਾਂ ਤੇ ਨਾ ਜਾਣ। ਜੇ ਕਿਸੇ ਨੂੰ ਖਾਂਸੀ, ਜੁਖਾਮ ਜਾ ਬੁਖਾਰ ਹੇਵੇ ਤਾ ਉਹ ਆਪ ਘਰ ਰਹਿ ਕੇ ਇੰਸੂਸੋਲੇਸ਼ਨ ਹੋਣ ਅਤੇ ਦੂਜੀਆ ਦੇ ਨੇੜੇ ਨਾ ਜਾਣ।
ਪੰਜਾਬ ਸਰਕਾਰ ਨੇ ਸੇਹਤ ਕਰਮਚਾਰਿਆਂ ਨੂੰ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਅਤੇ ਮਾਸਕ ਤੇ ਸੈਨਿਟਾਇਜ਼ਰ ਵਰਤਣ ਦੀ ਸਲਾਹ ਦਿੱਤੀ ਅਤੇ ਕਿਹਾ ਇਸ ਦਾ ਵੱਧ ਤੋ ਵੱਧ ਇਸਤਮਾਲ ਕਰੋ, ਤੇ ਵੱਖ-ਵੱਖ ਥਾਵਾਂ ਜਿਵੇ ਭੀੜ ਵਾਲੀ ਥਾਂ ਵਿੱਚ ਮਾਸਕ ਪਾਉਣ, ਹੱਥਾ ਨੂੰ ਸਮੇਂ ਸਮੇਂ ਤੇ ਸਾਫ ਕਰਦੇ ਰਹੋ। ਹਜੇ ਤਕ ਸਰਕਾਰ ਨੇ ਲੋਕਡਾਉਨ ਵਾਲਿਆਂ ਪਾਬੰਧਿਆ ਨਹੀਂ ਲਾਈ, ਪਰ ਜੇ ਹਲਾਤ ਵੱਧ ਦੇ ਹਨ ਤੇ ਸਰਕਾਰ ਨਵੇਂ ਨਿਯਮ ਲਾਗੂ ਕਰ ਸਰਦੀ ਹੈ। ਸਰਕਾਰ ਨੇ ਕਿਹਾ ਕਿ ਹਲਾਤ ਹਜੇ ਤਕ ਠੀਕ ਹਨ, ਅਤੇ ਲੋਕਾਂ ਨੂੰ ਵੀ ਸੇਹਤ ਦਾ ਧਿਆਨ ਰਖਣ ਦੀ ਸਲਾਹ ਦਿੱਤੀ ਹੈ।
ਦੇਸ਼ ਵਿੱਚ 7400 ਕੋਰੋਨਾ ਐਕਟਿਵ ਕੇਸ
ਦੇਸ਼ ਭਰ ਵਿੱਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਦਿਨੋਂ-ਦਿਨ ਵੱਧ ਰਹੇ ਹਨ। ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਕਾਰਨ ਲੋਕਾਂ ਦਾ ਤਣਾਅ ਵਧ ਗਿਆ ਹੈ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੀ ਵੈੱਬਸਾਈਟ ਦੇ ਅਨੁਸਾਰ, ਹੁਣ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲੇ 7400 ਤੱਕ ਪਹੁੰਚ ਗਏ ਹਨ। ਦੇਸ਼ ਵਿੱਚ ਕੁੱਲ 7400 ਸਰਗਰਮ ਮਾਮਲੇ ਹਨ।
ਵੱਖ-ਵੱਖ ਰਾਜ ਵਿੱਚ ਕੋਰੋਨਾ ਦੇ ਮਾਮਲੇ
ਇਸ ਤੋਂ ਇਲਾਵਾ, ਜੇਕਰ ਅਸੀਂ ਰਾਜਾਂ ਦੀ ਗੱਲ ਕਰੀਏ, ਤਾਂ ਇਸ ਸਮੇਂ ਸਭ ਤੋਂ ਵੱਧ ਸਰਗਰਮ ਮਾਮਲੇ ਗੁਜਰਾਤ ਵਿੱਚ ਹਨ, ਇੱਥੇ ਇਹ ਅੰਕੜਾ 1437 ਹੈ। ਇਸ ਦੇ ਨਾਲ ਹੀ, ਦਿੱਲੀ ਵਿੱਚ 672 ਮਾਮਲੇ ਸਰਗਰਮ ਹਨ। ਇਸ ਤੋਂ ਇਲਾਵਾ, ਕੇਰਲ ਵਿੱਚ 2109 ਅਤੇ ਮਹਾਰਾਸ਼ਟਰ ਵਿੱਚ 613 ਸਰਗਰਮ ਕੋਰੋਨਾ ਕੇਸ ਹਨ। ਰਾਜਸਥਾਨ ਵਿੱਚ 180, ਤਾਮਿਲਨਾਡੂ ਵਿੱਚ 232, ਉੱਤਰ ਪ੍ਰਦੇਸ਼ ਵਿੱਚ 248, ਪੱਛਮੀ ਬੰਗਾਲ ਵਿੱਚ 747,ਕਰਨਾਟਕ ਵਿੱਚ 527, ਮੱਧ ਪ੍ਰਦੇਸ਼ ਵਿੱਚ 120, ਹਰਿਆਣਾ ਵਿੱਚ 97 ਅਤੇ ਆਂਧਰਾ ਪ੍ਰਦੇਸ਼ ਵਿੱਚ 102 ਸਰਗਰਮ ਮਾਮਲੇ ਹਨ।
ਪੰਜਾਬ ਸਰਕਾਰ ਨੇ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸੇਹਤ ਵਿਭਾਗ ਨੇ ਬਜ਼ੁਰਗਾਂ, ਗਰਭਵਤੀ ਮਹਿਲਾਵਾਂ ਅਤੇ ਸੇਹਤ ਕਰਮਚਾਰੀਆਂ ਨੂੰ ਮਾਸਕ ਪਾਉਣ ਦੀ ਸਲਾਹ ਦਿੱਤੀ ਹੈ। ਲੋਕਾਂ ਨੂੰ ਵੱਧ ਭੀੜ ਵਾਲੀ ਥਾਵਾਂ ਤੋਂ ਦੂਰ ਰਹਿਣ ਅਤੇ ਸੇਹਤ ਦਾ ਧਿਆਨ ਰੱਖਣ ਲਈ ਕਿਹਾ ਹੈ।