ਪੰਜਾਬ ਦੇ ਇਕ ਹਸਪਤਾਲ ਦੀ ਪਾਰਕਿੰਗ ਵਿੱਚ ਕਾਰ ਦੇ ਅੰਦਰ ਲਾਸ਼ ਮਿਲੀ। ਇਹ ਲਾਸ਼ ਮੀਡਿਆ ਇਨਫਲੁਐਨਸਰ ਦੀ ਦਸੀ ਜਾ ਰਹੀ ਹੈ। ਪੁਲਿਸ ਤੋ ਪਤਾ ਲਗਿਆ ਕੀ ਲਾਸ਼ ਦੀ ਪਹਿਚਾਣ ਕਮਲ ਕੌਰ ਭਾਬੀ ਦੇ ਰੂਪ ਵਿੱਚ ਹੋਈ। ਪੁਲਿਸ ਦੇ ਮੁਤਾਬਕ ਕਮਲ ਕੌਰ ਦੀ ਲਾਸ਼ ਕਈ ਦਿਨਾ ਤੋ ਕਾਰ ਦੀ ਡਿਕੀ ਵਿੱਚ ਬੰਦ ਸੀ। ਬਦਬੂ ਆਉਣ ਤੋ ਬਾਅਦ ਲਾਸ਼ ਦਾ ਪਤਾ ਲੋਕਾਂ ਨੇ ਪੁਲਿਸ ਨੂੰ ਦਸਿਆ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਦਸਿਆ ਕਿ ਕਮਲ ਨੂੰ ਪਹਿਲਾ ਵੀ ਜਾਨੋ ਮਾਰਣ ਦੀ ਧਮਕੀ ਮਿਲੀ ਸੀ। ਕਮਲ ਕੌਰ ਇਕ ਲੁਧਿਆਨਾ ਦੀ ਰਹਿਣ ਵਾਲੀ ਸੀ, ਅਤੇ ਉਹ ਆਪਣੀ ਰੀਲਸ ਨੂੰ ਲੇ ਕੇ ਸੁਰੱਖਿਆ ਵਟੋਰਦੀ ਸੀ। ਉਸਦੇ ਸੋਸ਼ਲ ਮੀਡਿਆ ਤੇ ਲੱਖਾ ਵਿੱਚ ਫੋਲੋਵਰ ਸਨ।
ਕਈ ਦਿਨਾਂ ਤੋ ਸੀ ਲਾਪਤਾ
ਐਸਪੀ ਸਿਟੀ ਨਰੇਂਦਰ ਸਿੰਘ ਨੇ ਇਸ ਘਟਨਾ ਨੂੰ ਲੇ ਕੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸਨ ਕਿ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਕਾਰ ਦੇ ਅੰਦਰ ਬਦਬੂ ਆ ਰਹੀ ਸੀ, ਜਦੋਂ ਸਾਡੀ ਟੀਮ ਉਥੇ ਪਹੁੰਚੀ ਤਾ ਗਡੀ ਦੀ ਡਿਕੀ ਵਿੱਚ ਇਕ ਲਾਸ਼ ਮਿਲੀ ਜੋ ਇਕ ਕੁੜੀ ਦੀ ਸੀ। ਪਹਿਲਾਂ ਤਾਂ ਲਾਸ਼ ਦੀ ਪਛਾਣ ਨਹੀਂ ਹੋ ਸਕੀ ਪਰ ਜਦੋਂ ਅਸੀਂ ਜਾਂਚ ਕੀਤੀ ਤਾਂ ਪਤਾ ਲੱਗਾ ਕੁੜੀ ਦਾ ਨਾਮ ਕੰਚਨ ਕੁਮਾਰੀ ਉਰਫ਼ ਕਮਲ ਕੌਰ ਸੀ।
ਉਹ ਲੁਧਿਆਣਾ ਦੀ ਰਹਿਣ ਵਾਲੀ ਹੈ ਅਤੇ ਲਗਭਗ 30 ਸਾਲ ਦੀ ਹੈ। ਉਹ 9 ਤਰੀਕ ਨੂੰ ਘਰੋਂ ਨਿਕਲੀ ਸੀ। ਉਸਨੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਉਹ ਇੱਕ ਪ੍ਰਚਾਰ ਸਮਾਗਮ ਵਿੱਚ ਸ਼ਾਮਲ ਹੋਣ ਲਈ ਬਠਿੰਡਾ ਜਾ ਰਹੀ ਹੈ। ਉਸ ਤੋਂ ਬਾਅਦ, ਉਸ ਕੁੜੀ ਨਾਲ ਕੋਈ ਸੰਪਰਕ ਨਹੀਂ ਹੋਇਆ।
ਸ਼ੁਰੂਆਤੀ ਜਾਂਚ ਵਿੱਚ ਇਹ ਜਾਪਦਾ ਹੈ ਕਿ ਕਿਸੇ ਅਗਿਆਤ ਵਿਅਕਤੀ ਨੇ ਉਸਦਾ ਕਤਲ ਕਰ ਦਿੱਤਾ ਹੈ ਅਤੇ ਲਾਸ਼ ਨੂੰ ਇੱਥੇ ਕਾਰ ਵਿੱਚ ਛੱਡ ਕੇ ਭੱਜ ਗਿਆ ਸੀ। ਅਸੀਂ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ, ਉਸ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਉਸਨੂੰ ਕਿਸਨੇ ਮਾਰਿਆ ਅਤੇ ਕਾਰ ਇੱਥੇ ਕੌਣ ਲੈ ਕੇ ਆਇਆ। ਅਸੀਂ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਸੀਸੀਟੀਵੀ ਫੁਟੇਜ ਵੀ ਲੈ ਰਹੇ ਹਾਂ।
ਲੁਧਿਆਣਾ ਦੀ ਮੀਡਿਆ ਇਨਫਲੁਐਨਸਰ ਕਮਲ ਕੌਰ ਦੀ ਲਾਸ਼ ਹਸਪਤਾਲ ਦੀ ਪਾਰਕਿੰਗ ਵਿੱਚ ਮਿਲੀ। ਪੁਲਿਸ ਨੇ ਦੱਸਿਆ ਕਿ ਕਮਲ ਨੂੰ ਪਹਿਲਾਂ ਵੀ ਧਮਕੀ ਮਿਲੀ ਸੀ। ਉਹ ਬਠਿੰਡਾ ਜਾ ਰਹੀ ਸੀ, ਪਰ ਰਸਤੇ ਵਿੱਚ ਲਾਪਤਾ ਹੋ ਗਈ। ਮਾਮਲੇ ਦੀ ਜਾਂਚ ਜਾਰੀ ਹੈ ਤੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਹੈ।