ਲੁਧਿਆਨਾ ਮਡਰ ਕੇਸ ਸਰੋਤ: ਸੋਸ਼ਲ ਮੀਡੀਆ
ਭਾਰਤ

ਲੁਧਿਆਨਾ ਮਡਰ ਕੇਸ: ਰਾਧਿਕਾ ਦੇ ਘਰਵਾਲੇ ਨੇ ਕੀਤਾ ਕਤਲ

ਕਤਲ ਦੇ ਮਾਮਲੇ 'ਚ ਰਾਧਿਕਾ ਦੇ ਘਰਵਾਲੇ ਮੁਲਜ਼ਮ

Pritpal Singh

ਲੁਧਿਆਨਾ ਵਿੱਚ ਘਰਵਾਲੇ ਨੇ ਆਪਣੀ ਘਰਵਾਲੀ ਦਾ ਗਲਾ ਘੋਟ ਕੇ ਮਡਰ ਕਰ ਦਿਤਾ ਹੈ। ਦਸਿਆ ਗਿਆ ਹੈ ਕਿ ਸੁਨੀਲ ਅਤੇ ਰਾਧਿਕਾ ਦੀ ਚਾਰ ਮਹਿਨੇ ਪਹਿਲਾ ਲਵ ਮੈਰੇਜ਼ ਹੋਈ ਸੀ। ਇਹ ਮਾਮਲਾ ਫ਼ਤੇਹਗੰਜ ਇਲਾਕੇ ਦਾ ਦਸਿਆ ਗਿਆ ਹੈ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਤਲਾਸ ਜਾਰੀ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਰਾਧਿਕਾ ਪਹਿਲਾਂ ਤੋਂ ਹੀ ਵਿਆਹੀ ਹੋਈ ਸੀ, ਪਰ ਉਸਨੇ ਸੁਨੀਲ ਤੋਂ ਇਹ ਗੱਲ ਲੁਕਾਈ ਸਨ। ਦੋ ਦਿਨ ਪਹਿਲਾਂ, ਜਦੋਂ ਸੁਨੀਲ ਨੂੰ ਰਾਧਿਕਾ ਦੇ ਅਤੀਤ ਬਾਰੇ ਪਤਾ ਲੱਗਾ, ਤਾਂ ਦੋਵਾਂ ਵਿਚਕਾਰ ਲੜਾਈ ਹੋਈ ਸੀ।

ਬਦਬੂ ਨਾਲ ਹੋਇਆ ਕਤਲ ਦਾ ਖੁਲਾਸਾ

ਮੰਗਲਵਾਰ ਸ਼ਾਮ ਨੂੰ, ਜਦੋਂ ਸੁਨੀਲ ਦੇ ਕਿਰਾਏ ਦੇ ਘਰ ਵਿੱਚੋਂ ਬਦਬੂ ਆਈ, ਤਾਂ ਗੁਆਂਢੀਆਂ ਨੇ ਮਕਾਨ ਮਾਲਕਣ ਅਤੇ ਰਾਧਿਕਾ ਦੇ ਭਰਾ ਨੂੰ ਦਸਿਆ ਸੀ। ਜਦੋਂ ਕਮਰੇ ਦਾ ਤਾਲਾ ਤੋੜ ਕੇ ਅੰਦਰ ਦੇਖਿਆ ਤਾਂ ਰਾਧਿਕਾ ਦੀ ਲਾਸ਼ ਫਰਸ਼ 'ਤੇ ਪਈ ਸੀ, ਉਸਦੇ ਹੱਥ ਕੱਪੜੇ ਨਾਲ ਬੰਨ੍ਹੇ ਹੋਏ ਸਨ ਅਤੇ ਪੱਖਾ ਚੱਲ ਰਿਹਾ ਸੀ। ਘਟਨਾ ਨਾਲ ਸਬੰਧਤ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਸੁਨੀਲ 9 ਜੂਨ ਨੂੰ ਸਵੇਰੇ ਮੋਢੇ 'ਤੇ ਬੈਗ ਲਟਕਾਉਂਦੇ ਹੋਏ ਸੜਕ 'ਤੇ ਤੁਰਦਾ ਦਿਖਾਈ ਦਿੱਤਾ। ਪੁਲਿਸ ਨੂੰ ਸ਼ੱਕ ਹੈ ਕਿ ਉਹ ਕਤਲ ਤੋਂ ਤੁਰੰਤ ਬਾਅਦ ਮੌਕੇ ਤੋਂ ਭੱਜ ਗਿਆ ਸੀ।

ਚਾਰ ਦਿਨ ਪਹਿਲਾ ਕੀਤਾ ਮਕਾਨ ਸ਼ਿਫਟ

ਸੁਨੀਲ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੇ ਬਲਰਾਮਪੁਰ ਪਿੰਡ ਦਾ ਰਹਿਣ ਵਾਲਾ ਹੈ। ਉਹ ਅਤੇ ਰਾਧਿਕਾ ਦੋਵੇਂ ਇੱਕ ਪੈਕਿੰਗ ਫੈਕਟਰੀ ਵਿੱਚ ਕੰਮ ਕਰਦੇ ਸਨ, ਉਹ ਸਿਰਫ਼ 4 ਦਿਨ ਪਹਿਲਾਂ ਹੀ ਫਤਿਹਗੰਜ ਦੇ ਇਸ ਕਿਰਾਏ ਦੇ ਘਰ ਵਿੱਚ ਸ਼ਿਫਟ ਹੋਏ ਸਨ। ਰਾਧਿਕਾ ਦੀ ਭੈਣ ਆਸ਼ਾ ਨੇ ਕਿਹਾ ਕਿ ਸੁਨੀਲ ਦਾ ਪਰਿਵਾਰ ਇਸ ਵਿਆਹ ਦੇ ਵਿਰੁੱਧ ਸਨ, ਇਸ ਲਈ ਦੋਵਾਂ ਨੇ ਇੱਕ ਮੰਦਰ ਵਿੱਚ ਵਿਆਹ ਕਰਵਾ ਲਿਆ। ਬਾਅਦ ਵਿੱਚ ਪਰਿਵਾਰ ਸਹਿਮਤ ਹੋ ਗਿਆ ਅਤੇ ਉਹ ਕੋਰਟ ਮੈਰਿਜ ਦੀ ਤਿਆਰੀ ਕਰ ਰਹੇ ਸਨ।

ਵਿਆਹ ਦਾ ਕੋਈ ਸਬੂਤ ਨਹੀਂ ਮਿਲਿਆ

ਡਿਵੀਜ਼ਨ ਨੰਬਰ 3 ਪੁਲਿਸ ਸਟੇਸ਼ਨ ਦੇ ਐਸਐਚਓ, ਇੰਸਪੈਕਟਰ ਆਦਿਤਿਆ ਸ਼ਰਮਾ ਨੇ ਕਿਹਾ ਕਿ ਰਾਧਿਕਾ ਅਤੇ ਸੁਨੀਲ ਦੇ ਵਿਆਹ ਦਾ ਅਜੇ ਤੱਕ ਕੋਈ ਕਾਨੂੰਨੀ ਸਬੂਤ ਨਹੀਂ ਮਿਲਿਆ। ਫਿਲਹਾਲ, ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸਨ ਜਾਂ ਨਹੀਂ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਰੋਪੀ ਦੀ ਭਾਲ ਲਈ ਟੀਮਾਂ ਬਣਾਈਆਂ ਗਈਆਂ ਹਨ।

ਲੁਧਿਆਨਾ ਵਿੱਚ ਸੁਨੀਲ ਨੇ ਆਪਣੀ ਘਰਵਾਲੀ ਰਾਧਿਕਾ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ। ਰਾਧਿਕਾ ਦੀ ਲਾਸ਼ ਉਸਦੇ ਕਮਰੇ ਵਿੱਚੋਂ ਮਿਲੀ, ਜਿਸਦੇ ਹੱਥ ਕੱਪੜੇ ਨਾਲ ਬੰਨ੍ਹੇ ਸਨ। ਪੁਲਿਸ ਨੂੰ ਸ਼ੱਕ ਹੈ ਕਿ ਵਿਆਹ ਦੀ ਸੱਚਾਈ ਉਤੇ ਲੜਾਈ ਤੋਂ ਬਾਅਦ ਕਤਲ ਹੋਇਆ। ਸੁਨੀਲ ਦੀ ਤਲਾਸ ਜਾਰੀ ਹੈ।