ਪੰਜਾਬ: ਬੀਐਸਐਫ ਦੀ ਵੱਡੀ ਕਾਰਵਾਈ, 4 ਡਰੋਨ ਅਤੇ ਹੈਰੋਇਨ ਬਰਾਮਦ ਸਰੋਤ : ਸੋਸ਼ਲ ਮੀਡੀਆ
ਭਾਰਤ

ਪੰਜਾਬ 'ਚ ਬੀਐਸਐਫ ਦੀ ਵੱਡੀ ਸਫਲਤਾ, 1.017 ਕਿਲੋ ਹਿਰੋਇਨ ਤੇ ਡਰੌਨ ਬਰਾਮਦ

ਅੰਮ੍ਰਿਤਸਰ ਤੇ ਤਰਨਤਾਰਨ ਵਿੱਚ ਬੀਐਸਐਫ ਦਾ ਵੱਡਾ ਔਪਰੇਸ਼ਨ, ਡਰੌਨ ਤੇ ਹਿਰੋਇਨ ਬਰਾਮਦ

IANS

ਬੀਐਸਐਫ ਨੇ ਰਵਿਵਾਰ ਪੰਜਾਬ ਵਿੱਚ ਨਸ਼ੀਲੇ ਪਦਾਰਥ ਦੀ ਤਸਕਰੀ ਨੂੰ ਕਿਤਾ ਨਾਕਾਮ । ਇਸ ਦੀ ਜਾਨਕਾਰੀ ਬੀਐਸਐਫ ਨੇ ਆਪਣੇ ਸੋਸ਼ਲ ਮੀਡਿਆ ਐਕਸ ਅਕਾਉਂਟ ਦੇ ਰਾਹੀ ਦਿੱਤੀ । ਬੀਐਸਐਫ ਪੰਜਾਬ ਫਰੰਟ ਨੇ ਐਕਸ ਪੋਸਟ ਦੇ ਰਾਹਿ ਦਸਿਆ ਕਿ ਅੰਮ੍ਰਿਤਸਰ ਤੇ ਤਰਨਤਾਰਨ ਚਲਾਏ ਗਏ ਅਭਿਆਨਾਂ ਵਿੱਚ ਚਾਰ ਡੀਜੇਆਈ ਮਾਵਿਕ 3 ਕਲਾਸਿਕ ਡਰੌਨ ਤੇ 1.017 ਕਿਲੋ ਹਿਰੋਇਨ ਬਰਾਮਦ ਕਿੱਤੀ । ਬੀਐਸਐਫ ਵਲੋ ਮਿਲੀ ਜਾਨਕਾਰੀ ਰਾਹੀ ਇਹ ਸਾਰੀ ਬਰਾਮਦਗੀ ਅੰਮ੍ਰਿਤਸਰ ਜ਼ਿਲ੍ਹੇ ਦੇ ਰਤਨਖੁਰਦ ਤੇ ਦਨੋਏ ਪਿੰਡ ਦੇ ਨਾਲ-ਨਾਲ ਤਰਨਤਾਰਨ ਜ਼ਿਲ੍ਹੇ ਦੇ ਖੇਮਕਰਣ ਤੇ ਢਲ ਪਿੰਡ ਤੋ ਕਿੱਤੀ ਗਈ । ਇਹ ਅਭਿਆਨ ਖੁਫਿਆ ਜਾਣਕਾਰੀ ਮਿਲਣ ਤੇ ਬੀਐਸਐਫ ਨੇ ਪੰਜਾਬ ਪੁਲਿਸ ਦੇ ਨਾਲ ਸਥਾਨੀ ਲੌਕਾ ਦੀ ਮਦਦ ਰਾਹਿ ਚਲਾਇਆ ।

ਬੀਐਸਐਫ ਨੇ ਦਸਿਆ ਕਿ ਉਹਨਾ ਦੀ ਖੁਫੀਆ ਸ਼ਾਖਾ ਦੀ ਜਾਣਕਾਰੀ ਦੇ ਰਾਹਿ ਇਹ ਅਭਿਆਨ ਚਲਾਇਆ ਗਿਆ । ਬੀਐਸਐਫ ਦੇ ਜਵਾਨਾਂ ਨੇ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਕਾਰਵਾਈ ਕਿੱਤੀ, ਜਿਸ ਤੋ ਬਾਅਦ ਉਹਨਾ ਨੂੰ ਸੀਮਾ ਪਾਰ ਤੋ ਆਉਣ ਵਾਲੇ ਨਸ਼ੀਲੇ ਪਦਾਰਥਾ ਤੇ ਰੋਕਧਾਮ ਵਿੱਚ ਸਫ਼ਲਤਾ ਮਿਲੀ। ਸਥਾਨੀ ਲੌਕਾ ਦੀ ਮਦਦ ਦੇ ਨਾਲ ਇਸ ਔਪਰੇਸ਼ਨ ਨੂੰ ਸਫ਼ਲਤਾ ਮਿਲੀ । ਬਰਾਮਦ ਡਰੋਨ ਤੇ ਹਿਰੋਇਨ ਪਾਕਿਸਤਾਨ ਤਸਕਰਾ ਦੀ ਸਾਜ਼ੀਸ ਦਾ ਹਿਸਾ ਦਸਿਆ ਜਾ ਰਿਹਾ ਹੈ ।

ਬੀਐਸਐਫ ਨੇ ਇਸਨੂੰ ਵੱਢੀ ਸਫਲਤਾ ਦਸਦੇ ਹੋਏ ਪੋਸਟ ਰਾਹਿ ਕਿਹਾ ਕਿ ਇਹ ਸਫਲਤਾ ਬੀਐਸਐਫ ਦੀ ਸਤਰਕਤਾ ਤੇ ਮਜਬੂਤ ਏਂਟੀ-ਡਰੌਨ ਤਕਨੀਕ ਨੂੰ ਉਜਾਗਰ ਕਰਦੀ ਹੈ, ਜੋ ਪਾਕਿਸਤਾਨ ਤਸਕਰਾ ਦੀ ਨਾਰਕੋ-ਡਰੌਨ ਗਤਿਵਿਧੀ ਦਾ ਮਜਬੂਤ ਤਰੀਕੇ ਨਾਲ ਸਾਮਨਾ ਕਰਦੀ ਹੈ । ਇਸ ਤੋ ਪਹਿਲਾ, ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸੀਮਾ ਦੇ ਭਰੋਪਾਲ ਪਿੰਡ ਦੇ ਨੇੜੇ ਮਈ ਮਹਿਨੇ ਵਿੱਚ ਬੀਐਸਐਫ ਤੇ ਪੰਜਾਬ ਪੁਲਿਸ ਨੇ ਹਥਿਆਰਾ ਦੀ ਖੇਪ ਬਰਾਮਦ ਕੀਤੀ।

ਇਸ ਦੇ ਨਾਲ ਦੋ ਹੈਂਡ ਗ੍ਰਨੇਡ ਜਪਤ ਕੀਤੇ । ਸੁਰਖਿਆਬਲ ਨੇ ਇਸ ਅਭਿਆਨ ਦੇ ਚਲਦੇ ਜਮੀਨ ਚ ਛਿੱਪਾਏ ਗਏ ਦੋ ਗ੍ਰਨੇਡ, ਤੀਨ ਪਿਸਤੌਲ, ਛੇ ਮੈਗਜੀਨ ਤੇ 50 ਜਿੰਦ ਕਾਰਤੂਸ ਬਰਾਮਦ ਕੀਤੇ।

--ਆਈਐਨਐਸ

ਬੀਐਸਐਫ ਨੇ ਪੰਜਾਬ ਵਿੱਚ 1.017 ਕਿਲੋ ਹਿਰੋਇਨ ਅਤੇ ਚਾਰ ਡਰੌਨ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ। ਇਹ ਕਾਰਵਾਈ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਚਲਾਈ ਗਈ, ਜਿਸ ਵਿੱਚ ਬੀਐਸਐਫ ਨੇ ਪੰਜਾਬ ਪੁਲਿਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਨਾਕਾਮ ਕੀਤਾ। ਇਸ ਸਫਲਤਾ ਨੂੰ ਬੀਐਸਐਫ ਦੀ ਸਤਰਕਤਾ ਅਤੇ ਮਜਬੂਤ ਏਂਟੀ-ਡਰੌਨ ਤਕਨੀਕ ਦਾ ਨਤੀਜਾ ਦੱਸਿਆ ਗਿਆ।