ਪੰਜਾਬ ਸਰਕਾਰ  ਸਰੋਤ: ਪੰਜਾਬ ਕੇਸਰੀ ਫਾਈਲ
ਭਾਰਤ

Punjab Govt Scheme : ਅਸ਼ੀਰਵਾਦ ਸਕੀਮ ਤਹਿਤ ਗਰੀਬ ਪਰਿਵਾਰਾਂ ਨੂੰ ਮਿਲਣਗੇ 51 ਹਜਾਰ ਰੁਪਏ

ਅਸ਼ੀਰਵਾਦ ਸਕੀਮ ਨਾਲ ਗਰੀਬ ਪਰਿਵਾਰਾਂ ਨੂੰ ਮਿਲੇਗੀ ਵੱਡੀ ਸਹਾਇਤਾ

Pritpal Singh

ਪੰਜਾਬ ਸਰਕਾਰ ਲੋਕਾਂ ਦੀ ਮਦਦ ਲਈ ਕਈ ਸਕੀਮਾਂ ਲੈ ਕੇ ਆਉਂਦੀ ਹੈ ਜਿਹਨਾਂ ਵਿੱਚੋ ਇਕ ਹੈ ਅਸ਼ੀਰਵਾਦ ਸਕੀਮ। ਇਸ ਸਕੀਮ ਤੇ ਤਹਿਤ ਪੰਜਾਬ ਸਰਕਾਰ ਘੱਟ ਆਮਦਨ ਵਾਲੇ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਲਈ 51 ਹਜਾਰ ਦੀ ਸਹਾਇਤਾ ਕਰਦੀ ਹੈ। ਜਿਸ ਨਾਲ ਗਰੀਬ ਪਰਿਵਾਰ ਨੂੰ ਕਾਫੀ ਮਦਦ ਮਿਲਦੀ ਹੈ ਇਸ ਸਕੀਮ ਦਾ ਉੱਦੇਸ਼ ਇਹੀ ਹੈ ਕਿ ਕਿਸੀ ਵੀ ਗਰੀਬ ਪਰਿਵਾਰ ਨੂੰ ਆਪਣੀ ਧੀ ਦਾ ਵਿਆਹ ਕਰਨ ਲਈ ਕਿਸੀ ਵੀ ਤਰਾਂ ਦੀਆਂ ਕੋਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਸਾਲ 2024-25 ਦੌਰਾਨ ਕਿੰਨੇ ਲੋਕਾਂ ਨੂੰ ਮਿਲਿਆ ਹੈ ਇਸ ਸਕੀਮ ਦਾ ਲਾਭ

ਇਸ ਸਕੀਮ ਤਹਿਤ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ Ashirwad Scheme ਵਿੱਤੀ ਸਾਲ 2024-25 ਦੌਰਾਨ 102.69 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਹੈ। ਇਸ ਸਹਾਇਤਾ ਨਾਲ ਗਰੀਬ ਪਰਿਵਾਰਾਂ ਨੂੰ ਕਾਫੀ ਮਦਦ ਮਿਲੀ ਹੈ ਉਹਨਾਂ ਲੋਕਾਂ ਨੇ ਆਪਣੀ ਧੀ ਦੇ ਵਿਆਹ ਖੁਸ਼ੀ ਖੁਸ਼ੀ ਕੀਤੇ ਹਨ।

ਜਾਣੋ ਕਿਹੜੇ ਪਰਿਵਾਰਾਂ ਨੂੰ ਮਿਲੇਗੀ ਇਸ ਸਕੀਮ ਦੀ ਸਹਾਇਤਾ

Ashirwad Scheme ਤਹਿਤ ਸਿਰਫ ਉਹਨਾਂ ਪਰਿਵਾਰਾਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ ਜਿਹੜੇ ਅਨੁਸੂਚਿਤ ਜਾਤੀ, ਪੱਛੜੀ ਸ਼੍ਰੇਣੀ ਅਤੇ ਹੋਰ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਹੋਣ ਅਤੇ ਪਰਿਵਾਰਕ ਸਾਲਾਨਾ ਆਮਦਨ 32,790 ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਜਿਹੜੇ ਲੋਕ ਇਸ ਸ਼੍ਰੇਣੀ ਚ ਆਉਂਦੇ ਹਨ ਉਹਨਾਂ ਨੂੰ ਹੀ ਇਸ ਸਕੀਮ ਦਾ ਲਾਭ ਮਿਲ ਪਾਵੇਗਾ।

ਧੀਆਂ ਦੇ ਵਿਆਹ

ਅਸ਼ੀਰਵਾਦ ਸਕੀਮ ਦੀਆਂ ਕਿ ਹਨ ਸ਼ਰਤਾਂ

ਇਸ ਸਕੀਮ ਦਾ ਲਾਭ ਲੈਣ ਲਈ ਕੈਬਨਿਟ ਮੰਤਰੀ ਨੇ ਦੱਸਿਆ ਕਿ ਬਿਨੈਕਾਰ ਦਾ ਪੰਜਾਬ ਰਾਜ ਦਾ ਸਥਾਈ ਨਿਵਾਸੀ ਹੋਣਾ ਜ਼ਰੂਰੀ ਹੈ। ਜੇਕਰ ਉਹ ਪੰਜਾਬ ਦਾ ਨਿਵਾਸੀ ਨਹੀਂ ਹੈ ਉਹ ਇਸ ਸਕੀਮ ਦਾ ਲਾਭ ਨਹੀਂ ਲੈ ਸਕਦਾ ਹੈ ਸਕੀਮ ਦਾ ਲਾਭ ਲੈਣ ਲਈ ਉਹਨੂੰ ਪੰਜਾਬ ਦਾ ਨਿਵਾਸੀ ਹੋਣਾ ਲਾਜਮੀ ਹੈ।

ਅਸ਼ੀਰਵਾਦ ਸਕੀਮ ਕਦੋ ਹੋਈ ਸੀ ਸ਼ੁਰੂ

ਪੰਜਾਬ ਦੀ ਇਹ ਸਕੀਮ 1997 ਵਿੱਚ ਸ਼ੁਰੂ ਕੀਤੀ ਗਈ ਸੀ। ਪਹਿਲਾ ਪੰਜਾਬ ਸਰਕਾਰ 5100 ਰੁਪਏ ਦਿੰਦੀ ਸੀ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਯੋਗ ਪਰਿਵਾਰਾਂ ਵਿੱਚ ਦੋ ਧੀਆਂ ਦੇ ਵਿਆਹ ਲਈ 51,000 ਰੁਪਏ ਦਿੱਤੇ ਜਾਂਦੇ ਹਨ।

ਜਾਣੋ ਕਿਵੇਂ ਆਉਣਗੇ ਖਾਤੇ ਵਿੱਚ ਪੈਸੇ ?

ਇਹ ਸਕੀਮ ਵਿੱਤੀ ਸਹਾਇਤਾ ਸਿੱਧੇ ਤੌਰ 'ਤੇ DBT ਮੋਡ ਰਾਹੀਂ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੇ ਲੋਕਾਂ ਦੀ ਤਰੱਕੀ, ਖੁਸ਼ਹਾਲੀ ਅਤੇ ਸਵੈ-ਨਿਰਭਰਤਾ ਨੂੰ ਯਕੀਨੀ ਬਣਾਉਣ ਲਈ ਤੇਜ਼ੀ ਨਾਲ ਕਦਮ ਚੁੱਕ ਰਹੀ ਹੈ।

ਪੰਜਾਬ ਸਰਕਾਰ ਨੇ ਅਸ਼ੀਰਵਾਦ ਸਕੀਮ ਤਹਿਤ ਘੱਟ ਆਮਦਨ ਵਾਲੇ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਲਈ 51 ਹਜਾਰ ਰੁਪਏ ਦੀ ਸਹਾਇਤਾ ਜਾਰੀ ਕੀਤੀ ਹੈ। ਇਸ ਸਕੀਮ ਦੇ ਤਹਿਤ 2024-25 ਵਿੱਚ 102.69 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਹੈ, ਜੋ ਕਿ ਗਰੀਬ ਪਰਿਵਾਰਾਂ ਲਈ ਬਹੁਤ ਮਦਦਗਾਰ ਸਾਬਤ ਹੋਈ ਹੈ।